Emblem of Iran and Sikh Khanda

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਇਸ ਲੇਖ ਰਾਹੀਂ ਦਾਸ ਆਪ ਜੀ ਦਾ ਧਿਆਨ ਸਿੱਖ ਕੌਮ ਦੀ ਧਾਰਮਿਕ ਸੁਤੰਤਰਤਾ ਦੇ ਨਾਲ ਜੂੜੇ ਮਸਲਿਆਂ ਵਲ ਖਿੱਚਣਾ ਚਾਹੁੰਦਾ ਹੈ ਜੋ ਕਿ ਸਮੇਂ ਸਮੇਂ ਤੇ ਵਾਪਰਦੇ ਰਹਿੰਦੇ ਹਨ।
ਜਿਸ ਤਰ੍ਹਾਂ ਕੀ ਦਾਸ ਸਮਝਦਾ ਹੈ ਕਿ ਸਿੱਖ ਪੰਥ ਦੇ ਤਮਾਮ ਆਗੂ, ਧਾਰਮਿਕ ਜਥੇਬੰਦੀਆਂ, ਬੁੱਧੀਜੀਵੀ ਵਰਗ, ਕਾਨੂੰਨੀ ਸਲਾਹਕਾਰ, ਮੈਂਬਰ ਆਫ ਪਾਰਲੀਮੈਂਟ ਅਤੇ ਸ਼ੁਭਚਿੰਤਕ ਵਰਗ ਭਾਰਤ ਦੇ ਸੰਵਿਧਾਨ ਤੋਂ ਭਲੀ ਭਾਂਤ ਜਾਣੂ ਹੋਣਗੇ। ਕਿ ਸੰਵਿਧਾਨ ਦੇ ਆਰਟੀਕਲ 25 'ਚ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦਾ ਜ਼ਿਕਰ ਹੈ। ਇਸ ਦੇ ਤਹਿਤ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਅੰਤਰ ਆਤਮਾ ਮੁਤਾਬਕ ਧਰਮ ਨੂੰ ਮੰਨਣ, ਉਸ ਦੀਆਂ ਪਰੰਪਰਾਵਾਂ ਦਾ ਪਾਲਣ ਕਰਨ ਤੇ ਉਸ ਦਾ ਪ੍ਰਚਾਰ ਕਰਨ ਦਾ ਅਧਿਕਾਰ ਪ੍ਰਾਪਤ ਹੈ।
ਇਸ ਆਰਟੀਕਲ 25 ਵਿੱਚ ਸਪੱਸ਼ਟੀਕਰਨ (1) ਦੇ ਤਹਤ ਸਿੱਖ ਕੌਮ ਨੂੰ ਕਿਰਪਾਨ ਧਾਰਨ ਕਰਨ ਦਾ ਵਿਸ਼ੇਸ਼ਾ ਅਧਿਕਾਰ ਪ੍ਰਾਪਤ ਹੈ ਪਰ ਇਸ ਸਪੱਸ਼ਟੀਕਰਨ ਵਿੱਚ ਕਿੱਤੇ ਵੀ ਪੰਜ ਕਕਾਰਾਂ ਅਤੇ ਪਗੜੀ ਦਾ ਜ਼ਿਕਰ ਨਹੀਂ ਹੈ।
ਆਪ ਸਮਸਤ ਜਾਣਕਾਰਾਂ ਦੇ ਚਰਨਾਂ ਵਿੱਚ ਦਾਸ ਬੇਨਤੀ ਕਰਨਾ ਚਾਹੁੰਦਾ ਹੈ ਜੀ ਕਿ ਕਿਰਪਾ ਕਰਕੇ ਆਉ ਇਕੱਠੇ ਹੋ ਕੇ ਸੰਸਦ ਵਿੱਚ ਸੰਵਿਧਾਨ ਸੰਸ਼ੋਧਨ ਬਿਲ ਰਾਹੀਂ ਇਹਨਾਂ ਤਮਾਮ ਚੀਜ਼ਾਂ ਨੂੰ ਵਿ ਭਾਰਤ ਦੇ ਸੰਵਿਧਾਨ ਵਿੱਚ ਸਪੱਸ਼ਟੀਕਰਨ ਦੇ ਤਹਤ ਜੋੜਨ ਦੀ ਪੂਰ ਜ਼ੋਰ ਅਪੀਲ ਕਰਿਐ ਤਾਂਕਿ ਭਵਿੱਖ ਵਿੱਚ ਸਾਡੀ ਕੋਮ ਨਾਲ ਕੋਈ ਸ਼ਰਾਰਤੀ ਤਤਵ ਕਿਸੇ ਵੀ ਪ੍ਰਕਾਰ ਦਾ ਧਕਾ ਨਾ ਕਰ ਸਕੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
Comments