ਦੇਸੀ ਮਹੀਨੇ Desi Months ਸੰਗਰਾਂਦ
ਦੇਸੀ ਮਹੀਨੇ Desi Months ਸੰਗਰਾਂਦ 1. ਚੇਤ : (March/April) (New Year/ Shri Guru Har Rai’s Ji Gurta Gaddi Divas / Sikh Environment Day) ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਅਰਥ: ਚੇਤ ਦੇ ਇਸ ਪਾਵਨ ਮਹੀਨੇ ਵਿਚ ਬਸੰਤ ਰਿਤੂ ਦੀ ਆਗਮਨ ਹੂੰਦੀ ਹੈ, ਹਰ ਪਾਸੇ ਖਿੜੀ ਹੋਈ ਬਨਸਪਤਿ ਮਨ ਨੂੰ ਸ਼ੀਤਲਤਾ ਪ੍ਰਦਾਨ ਕਰਦੀ ਹੈ, ਜੇ ਇਸ ਚੇਤ ਦੇ ਪਵਿੱਤਰ ਮਹੀਨੇ ਵਿਚ ਪਰਮਾਤਮਾ ਨੂੰ ਅਰਾਧੀਐ ਤਾਂ ਸਿਮਰਨ ਦੀ ਬਰਕਤਿ ਦਾ ਸਦਕਾ ਮਨ ਨੂੰ ਬਹੁਤ ਆਤਮਕ ਆਨੰਦ ਦਿ ਪ੍ਰਪਾਤੀ ਹੂੰਦੀ ਹੈ। ਪਰ ਸਾਨੂ ਕਲਯੁਗੀ ਜੀਵਾਂ ਨੂੰ ਆਪਣੀ ਜੀਭਾ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਪ੍ਰਾਪਤ ਹੋ ਸਕਦੀ ਹੈ। 2. ਵੈਸਾਖ : ( April /May) (Vaisakhi Festival) ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ...