Emblem of Iran and Sikh Khanda

Image
ईरानी प्रतीक चिह्न और सिखों के खंडे में क्या है अंतर पहली नजर में देखने पर सिखों के धार्मिक झंडे निशान साहिब में बने खंडे के प्रतीक चिह्न और इरान के झंडे में बने निशान-ए-मिली के प्रतीक चिह्न में काफी सम्मानता नजर आती हैं परन्तु इनमें कुछ मूलभूत अन्तर हैं जैसे कि :   Colour : खंडे के प्रतीक चिह्न का आधिकारिक रंग नीला है वहीं ईरानी प्रतीक चिह्न लाल रंग में नज़र आता है। Established Year : खंडे के वर्तमान प्रतीक चिह्न को सिखों के धार्मिक झंडे में अनुमानतन 1920 से 1930 के दरमियान, शामिल किया गया था। वहीं निशान-ए-मिली के प्रतीक चिह्न को ईरान के झंडे में 1980 की ईरानी क्रांति के बाद शामिल किया गया था। Exact Date : इस ईरानी प्रतीक चिह्न को हामिद नादिमी ने डिज़ाइन किया था और इसे आधिकारिक तौर पर 9 मई 1980 को ईरान के पहले सर्वोच्च धार्मिक नेता अयातुल्ला खुमैनी जी ने मंजूरी के बाद ईरानी झंडे में शामिल किया गया। वहीं सिखों के झंडे का यह वर्तमान प्रतीक चिह्न विगत वर्षो के कई सुधारों का स्वरूप चिह्न है इसलिए इसके निर्माणकार और निर्माण की तिथि के बारे में सटीक जानकारी दे पाना बहुत जटिल बात है, ...

ਦੇਸੀ ਮਹੀਨੇ Desi Months ਸੰਗਰਾਂਦ

 


ਦੇਸੀ  ਮਹੀਨੇ  Desi Months ਸੰਗਰਾਂਦ


1. ਚੇਤ :   (March/April)

(New Year/ Shri Guru Har Rai’s Ji Gurta Gaddi Divas / Sikh Environment Day)

    

     ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥

     ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥


ਅਰਥ: ਚੇਤ ਦੇ ਇਸ ਪਾਵਨ ਮਹੀਨੇ ਵਿਚ ਬਸੰਤ ਰਿਤੂ ਦੀ ਆਗਮਨ ਹੂੰਦੀ ਹੈ, ਹਰ ਪਾਸੇ ਖਿੜੀ ਹੋਈ ਬਨਸਪਤਿ ਮਨ ਨੂੰ ਸ਼ੀਤਲਤਾ ਪ੍ਰਦਾਨ ਕਰਦੀ ਹੈ, ਜੇ ਇਸ ਚੇਤ ਦੇ ਪਵਿੱਤਰ ਮਹੀਨੇ ਵਿਚ ਪਰਮਾਤਮਾ ਨੂੰ ਅਰਾਧੀਐ ਤਾਂ ਸਿਮਰਨ ਦੀ ਬਰਕਤਿ ਦਾ ਸਦਕਾ ਮਨ ਨੂੰ ਬਹੁਤ ਆਤਮਕ ਆਨੰਦ ਦਿ ਪ੍ਰਪਾਤੀ ਹੂੰਦੀ ਹੈ। ਪਰ ਸਾਨੂ ਕਲਯੁਗੀ ਜੀਵਾਂ ਨੂੰ ਆਪਣੀ ਜੀਭਾ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਪ੍ਰਾਪਤ ਹੋ ਸਕਦੀ ਹੈ। 



2. ਵੈਸਾਖ : ( April/May) (Vaisakhi Festival)

 

     ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

     ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

     ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥

     ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥


ਅਰਥ: ਵੈਸਾਖ ਦਾ ਪਵਿੱਤਰ ਮਹੀਨਾ ਹਰੇਕ ਜੀਵ ਆਤਮਾ ਵਾਸਤੇ ਬੜਾ ਹੀ ਸੰਤੋਖ ਭਰਿਆ ਹੁੰਦਾ ਹੈ, ਪਰ ਵੈਸਾਖ ਦੇ ਇਸ ਪਵਿੱਤਰ ਮਹੀਨੇ ਵਿਚ ਕੁਝ ਜੀਵ ਆਤਮਾਵਾਂ ਆਪਣੇ ਪ੍ਰਭੂ ਅਵਿਨਾਸੀ ਨੂੰ ਵਿਸਾਰ ਕੇ ਆਪਣੇ ਮਨ ਨਾਲ ਝੂਠੀ-ਮੋਹਣੀ ਮਾਇਆ ਨੂੰ ਚੰਬੇੜੀ ਰੱਖਦਿਆ ਹਨ ਜਿਸ ਕਾਰਨ ਊਹ ਜੀਵ ਆਤਮਵਾਂ ਨਾਮ ਰਤਨ ਦੇ ਭੰਡਾਰਾਂ ਤੋਂ ਵਾਂਝਿਆ ਰਹਿ ਜਾਂਦੀਆ ਹਨ। 


3. ਜੇਠ : (May/June)

(Shri Guru Arjan Dev ji’s Shahidi Divas)


      ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥

      ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥

      


ਅਰਥ: ਜਿਸ ਪ੍ਰਭੂ ਪਰਮੇਸਰ ਦੇ ਅੱਗੇ ਸਾਰੀਆਂ ਹੀ ਜੀਵ ਆਤਮਾਵਾਂ ਨਤਮਸਤਕ ਹੂੰਦਿਆ ਹਨ, ਜੇਠ ਦੇ ਇਸ ਪਵਿੱਤਰ ਮਹੀਨੇ ਵਿਚ ਸਾਨੂੰ ਸਾਰਿਆ ਨੂੰ ਹੀ ਉਸ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਊਸ ਸੱਜਣ ਪਿਆਰੇ ਦੇ ਲੜ ਲੱਗੇ ਰਹੀਏ ਤਾਂ ਉਹ ਆਪ ਸਹਾਈ ਹੋ ਕੇ ਕਿਸੇ ਜਮ ਆਦਿਕ ਨੂੰ ਜੀਵ ਆਤਮਾ ਨੂੰ ਫੜ ਕੇ ਲਿਜਾਣ ਦੀ ਇਜਾਜ਼ਤ ਨਹੀ ਦਿੰਦਾ।



4. ਹਾੜ੍ਹ : (June/July)

(Parkash Purab Shri Guru Hargobind ji)


ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥

ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥



ਅਰਥ: ਹਾੜ ਦਾ ਇਹ ਪਵਿੱਤਰ ਮਹੀਨਾ ਉਹਨਾਂ ਜੀਵ ਆਤਮਾਵਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਭਗਤੀ ਨਹੀਂ ਹੂੰਦੀ ਜੇਹੜੇ ਕਲਯੁਗੀ ਜੀਵ ਪ੍ਰਭੂ ਪਰਮੇਸਰ ਨੂੰ ਵਿਸਾਰ ਕੇ ਜਗਤ ਦੇ ਝੂਠੈ ਸਹਾਰਿਆ ਵਿਚ ਹੀ ਆਪਟੀ ਆਸਾਂ ਬਣਾਈ ਰੱਖਦੇ ਹਨ ਊਹ ਤਪਦੇ ਰਹਿੰਦੇ ਹਨ।


5. ਸੌਣ : (July /August)

(Monsoon Season / Parkash Shri Guru Harkrishan ji / India Independence Day)

      

       ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥

       ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥

       


ਅਰਥ: ਜਿਵੇਂ ਸਾਵਣ ਦੇ ਪਵਿੱਤਰ ਮਹੀਨੇ ਵਿਚ ਵਰਖਾ ਰਿਤੂ ਦੇ ਆਗਮਨ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਠੀਕ ਊਸੀ ਤਰ੍ਹਾਂ ਜੀਵ ਆਤਮਾਵਾਂ ਦਾ ਹਿਰਦਾ ਵੀ ਪ੍ਰਭੂ ਪਰਮੇਸਰ ਦੀ ਭਗਤੀ ਨਾਲ ਆਨੰਦਿਤ ਹੋ ਜਾਂਦਾ ਹੈ। 


6. ਭਾਦੋਂ :  (August/September)

(First Parkash Divas Shri Guru Granth Sahib ji)

      

         ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

         ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥

         ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥

         ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥

         ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥


ਅਰਥ: ਜਿਵੇਂ ਭਾਦਰੋਂ ਦੇ ਇਸ ਪਵਿੱਤਰ ਮਹੀਨੇ ਵਿਚ ਮੋਸਮੀ ਬਦਲਾਵ ਕਾਰਨ ਜੀਵ ਆਤਮਾਵਾਂ ਥੋੜੀ ਬੇਚੈਨੀ ਜਹੀ ਮਹਿਸੂਸ ਕਰਦਿਆ ਹਨ ਠੀਕ ਊਸੇ ਤਰਾਂ ਜਦੋਂ ਸਾਢਾ ਮਨ ਭਟਕਦਾ ਹੈ ਤਾਂ ਇਸੇ ਭਟਕਣਾ ਦੇ ਕਾਰਨ ਅਸੀਂ ਕਲਯੁਗੀ ਜੀਵ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦੇ ਹਾਂ। ਜਿਨ੍ਹਾਂ ਆਪਣੀਆ ਖਾਤਰ ਅਸੀਂ ਪਾਪ ਕਰਮ ਕਮਾਉਂਦੇ ਹਾਂ ਉਹ ਆਪਣੇ ਸਾਨੂੰ ਅਖੀਰਲੇ ਸਮੇਂ ਵਿਚ ਜਮਾਂ ਦਿ ਮਾਰ ਵਾਸਤੇ ਇਕਲਾ ਸ਼ਡ ਦਿੰਦੇ ਹਨ।


7. ਅੱਸੂ : (September/October)

(Dussehra / Birthday Shaheed Bhagat Singh)

      

 ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥

ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥


ਅਰਥ: ਹੇ ਮਾਂਏ! (ਭਾਦਰੋਂ ਦੇ ਮਹਿਨੇ ਦੇ ਬਾਦ ਅੱਸੂ ਦੇ ਇਸ ਪਵਿੱਤਰ  ਮਹੀਨੇ ਦੀ ਮਿੱਠੀ ਮਿੱਠੀ ਰੁੱਤ ਵਿਚ ਮੇਰੇ ਅੰਦਰ ਆਪਣੇ ਪ੍ਰਭੂ ਪਿਆਰੇ ਦੀ ਭਗਤੀ ਦੀ ਤਾਂਘ ਜਾਗ੍ਰਿਤ ਹੋ ਗਈ ਹੈ ਮੇਰਾ ਮਨ ਆਪਣੇ ਪ੍ਰਭੂ ਪਿਆਰੇ ਦੇ ਦਰਸਨਾ ਵਾਸਤੇ ਤੜਫਦਾ ਪਿਆ ਹੈ। ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਆਪਣੇ ਪ੍ਰਭੂ-ਪਿਆਰੇ ਦੇ ਦਰਸਨ ਪ੍ਰਾਪਤ ਕਰਾਂ ਮੇਰੇ ਤਨ ਮਨ ਵਿਚ ਮੇਰੇ ਆਪਣੇ ਪ੍ਰਭੂ ਦੇ ਦਰਸਨ ਦੀ ਬੜੀ ਤਾਂਘ ਲੱਗੀ ਹੋਈ ਹੈ ਮੇਰਾ ਚਿੱਤ ਲੋਚਦਾ ਹੈ ਕੋਈ ਸਜਣ ਪਿਆਰਾ ਮੇਰਾ

ਉਸ ਪ੍ਰਭੂ ਪਰਮੇਸਰ ਨਾਲ ਮੇਲ ਕਰਾ ਦੇਵੇ ਜੋ ਸੰਤ ਮਹਾਂਪੁਰਸ਼ ਇਸ ਵਿਚ ਸਹਾਈ ਹੋ ਸਕਦੇ ਹਨ ਮੈਂ ਉਹਨਾਂ ਦੀ ਚਰਨੀਂ ਲੱਗ ਗਿਆ ਹਾਂ। (ਹੇ ਮਾਂ!) ਪ੍ਰਭੂ ਚਰਨਾਂ ਤੋਂ ਬਿਨਾ ਹੋਰ ਕਿਤੇ ਵਿ ਸਾਨੂੰ ਸੁਖ ਦੀ ਪ੍ਰਾਪਤੀ ਨਹੀ ਹੋ ਸਕਦੀ।


8. ਕੱਤਕ :  (October/November)

(Diwali - Bandi Chor Divas / Parkas Purab Shri Guru Nanak Dev ji)


ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥

ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥


ਅਰਥ:  ਆਪਣੇ ਮਾੜਿਆ ਕਰਮਾ ਕਾਰਨ ਅਸੀਂ ਕਲਯੁਗੀ ਜੀਵ ਆਪਣੇ ਪ੍ਰਭੂ ਪਰਮੇਸਰ ਨੂੰ ਭੂਲ ਜਾਂਦੇ ਹਾਂ ਜਿਸ ਕਾਰਨ ਸਾਡਾ ਤਨ ਮਨ ਰੋਗੀ ਹੋ ਜਾਂਦਾ ਹੈ। ਇਹ ਸਭ ਦੂਖ ਸੰਤਾਪ ਸਾਡੇ ਆਪਣੇ ਕੀਤੇ ਕਰਮਾਂ ਦਾ ਹੀ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ। ਆਪਣੇ ਪ੍ਰਭੂ ਪਿਆਰੇ ਤੋਂ ਵੇਮੁਖ ਹੋ ਕੇ ਅਸੀਂ ਕਲਯੁਗੀ ਜੀਵ ਫਿਰ ਲੰਮੇਂ ਚੁਰਾਸੀ ਦੇ ਗੇੜਾ ਵਿਚ ਫਸ ਜਾਂਦੇ ਹਾਂ 


9. ਮੱਘ੍ਹਰ :  (November/December)

(Shaheedi Divas Shri Guru Tegh Bahadur ji)


ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥

ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥

ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥


ਅਰਥ: ਮੱਘਰ ਦੇ ਇਸ ਪਵਿੱਤਰ ਠੰਢੇ-ਮਿੱਠੇ ਮਹੀਨੇ ਵਿਚ ਉਹ ਜੀਵ ਆਤਮਾਵਾਂ ਕਿਨਿਆ ਸੋਹਣੀਆਂ ਲੱਗਦੀਆਂ ਹਨ ਜੋ ਪ੍ਰਭੂ ਭਗਤੀ  ਵਿਚ ਲੀਨ ਰਹਿੰਦਿਆ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਰੰਗ ਵਿਚ  ਰੰਗ ਦਿੰਦਾ ਹੈ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਸਾਧ ਸੰਗਤਿ ਦੇ ਚਰਣੀ ਲਗ ਕੇ ਪ੍ਰਭੂ ਭਗਤੀ ਦੇ ਕਾਰਨ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ। ਸਾਧ ਸੰਗਤ ਤੋ ਵਾਂਝਿਆ ਜੀਵ ਆਤਮਾਵਾਂ ਕਲਿਆ ਰਹ ਜਾਂਦੀਆ ਹਨ।


10. ਪੋਹ : (December/January)

(Parkas Purab Shri Guru Gobind Singh ji)


ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥

ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥


ਅਰਥ: ਪੋਹ ਦੇ ਇਸ ਪਵਿੱਤਰ ਮਹੀਨੇ ਵਿੱਚ ਜੋ ਜੀਵ ਆਤਮਾਵਾਂ ਹਿਰਦੇ ਨਾਲ ਕੰਠ ਰਾਹੀਂ ਪ੍ਭੂ ਦੇ ਸਿਮਰਨ ਕਰਦਿਆ ਹਨ ਊਹਨਾਂ ਦੇ ਮਨ ਦੀ ਕਠੋਰਤਾ ਸਮਾਪਤ ਹੋ ਜਾਂਦੀ ਹੈ ਸਾਧ ਸੰਗਤ ਦੇ ਨਾਲ ਰਲ ਕੇ ਕੀਤੀ ਹੋਈ ਪ੍ਰਭੂ ਬੰਦਗੀ ਦੇ ਕਾਰਨ ਉਨ੍ਹਾ ਦੇ ਮਨ ਨੂੰ ਮਾੜੇ ਖਿਆਲ ਸ਼ੂ ਭੀ ਨਹੀ ਸਕਦੇ। 


11. ਮਾਘ੍ਹ : (January/February)

(Maghi - Chali Mukte / Lohri)

 

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥


ਅਰਥ: ਮਾਘ ਦੇ ਇਸ ਪਵਿੱਤਰ ਮਹੀਨੇ ਵਿਚ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨ ਦਾ ਬੜਾ ਮਹੱਤਵ ਸਮਝਿਆ ਜਾਂਦਾ ਹੈ, ਹੇ ਭਾਈ  ਇਸ ਪਵਿੱਤਰ ਮਹਿਨੇ ਵਿਚ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਹਿਦਾ ਹੈ ਅਤੇ ਆਪਣੇ ਪ੍ਰਭੂ ਪਿਆਰੇ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਵਿ ਨਾਮ ਦਾਨ ਦੀ ਦਾਤਿ ਵੰਡਣੀ ਚਹਿਦੀ ਹੈ ਇਸ ਨਾਲ ਕਈ ਜਨਮਾਂ ਦੇ ਕੀਤੇ ਹੋਏ ਮਾੜੈ ਕਰਮਾਂ ਦੇ ਨਾਲ ਪੈਦਾ ਹੋਈ ਵਿਕਾਰਾਂ ਦੀ ਮੈਲ ਸਾਡੇ ਮਨ ਤੋਂ ਲਹਿ ਜਾਇਗੀ, 


12. ਫੱਗਣ : (February/March)

(Holi / Hola-Mohalla)

 

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥

ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥

ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥


ਅਰਥ: ਫੱਗਣ ਦੇ ਇਸ ਪਵਿੱਤਰ ਮਹੀਨੇ ਵਿਚ ਕਲਯੁਗੀ ਜੀਵ ਹੋਲੀਆਂ ਦੇ ਰੰਗ-ਤਮਾਸ਼ਿਆਂ ਦੇ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਫੱਗਣ ਦੇ ਇਸ ਪਵਿੱਤਰ ਮਹੀਨੇ ਵਿਚ ਉਹਨਾਂ ਜੀਵ ਆਤਮਾਵਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ, ਜਦੋਂ ਐਸੀ ਰੰਗਿਆ ਹੋਇਆ ਰੂਹਾਂ ਨੂੰ ਸੰਤਾ ਦੇ ਆਸ਼ੀਰਵਾਦ ਨਾਲ ਆਪਣੇ ਪ੍ਰਭੂ ਪਿਆਰੇ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪਰਮਾਤਮਾ ਦੇ ਬਖਸ਼ੇ ਹੋਏ ਵਰਦਾਨ ਦੇ ਸਦਕੇ ਉਹਨਾਂ ਦੀ ਹਿਰਦੇ ਰੂਪੀ-ਸੇਜ ਸੰਸਾਰਿਕ ਦੁਖ ਸੁਖਾਂ ਤੋਂ ਰਹਿਤ ਹੋ ਜਾਂਦੀ ਹੈ।


Comments

Popular posts from this blog

ਅੰਤਿ ਕਾਲਿ ਜੋ ਲਛਮੀ ਸਿਮਰੈ Ant kaal jo lakshmi simrey अंति कालि जो लछमी सिमरै

Kearla floods:khalsa aid

कुत्ते को दरवेश क्यों कहते हैं