Emblem of Iran and Sikh Khanda

ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਗੁਰੂ ਰੂਪ ਪਿਆਰੀ ਸਾਧ ਸੰਗਤ ਜਿਔ ਆਪ ਜੀ ਦਿੱਲੀ ਦੇ 10 ਇਤਿਹਾਸਕ ਗੁਰੂਦਆਰਾ ਸਾਹਿਬ ਜੀ ਦੀ ਦਰਸ਼ਨ ਯਾਤਰਾ DTC ਦੀਆਂ ਬਸਾਂ ਰਾਹਿ ਅਸਾਨੀ ਨਾਲ ਕਿਵੇਂ ਮੁਕੰਮਲ ਕਰ ਸਕਦੇ ਹੋ ਇਸ ਦੀ ਸਾਰੀ ਜਾਣਕਾਰੀ ਇਸ ਲੇਖ ਵਿਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਿਸ ਤਰਾਂ ਕਿ ਆਪ ਜੀ ਜਾਣਦੇ ਹਿ ਹੋ ਕਿ ਇਹ 10 ਇਤਿਹਾਸਕ ਗੁਰੂਦਆਰਾ ਸਾਹਿਬ ਦਿੱਲੀ ਦੇ ਵਖ ਵਖ ਹਿਸਿਆ ਵਿਚ ਸੁਸ਼ੋਭਿਤ ਹਨ। ਇਸ ਲਈ ਆਪ ਲਈ ਬੇਹਤਰ ਹੋਵੇਗਾ ਕਿ ਆਪ DTC BUS ਦਾ 50 ਰੂਪਏ ਦਾ ਇਕ ਦਿਨ ਵਾਲਾ Daily Pass ਬਣਾ ਲਵੋ ਇਸ ਨਾਲ ਆਪ ਦੇ ਪੈਸੇ ਦਿ ਵਿ ਬਚਤ ਹੋਵੇਗੀ ਤੇ ਆਪ ਵਧੇਰੇ ਦੋੜ ਭਜ ਤੋ ਵਿ ਬਚ ਜਾਵੋਗੇ। ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ Daily Pass ਸੰਤਰੀ ਅਤੇ ਹੋਰ ਚੋਣਵਿਆ ਬੱਸਾਂ ਦੇ ਅਲਾਵਾ ਗਹਰੇ ਨੀਲੇ ਰੰਗ ਦਿਆ ਬੱਸਾਂ ਵਿੱਚ ਨਹੀ ਚਲੇਗਾ। ਇਹ ਪਾਸ ਕੇਵਲ ਹਰੀ ਲਾਲ ਅਤੇ ਅਸਮਾਨੀ ਕਲਰ ਦਿਆਂ Electric ਬੱਸਾਂ ਵਿੱਚ ਹਿ ਚਲੇਗਾ।
ਇਹਨਾਂ ਦਸ ਗੁਰੂਦੁਆਰਾ ਸਾਹਿਬਾਨ ਦੀ ਆਪਣੀ ਦਰਸ਼ਨ ਯਾਤਰਾ ਦੀ ਸ਼ੁਰੂਆਤ ਮੇਂ ਦਿੱਲੀ ਦੇ ਪ੍ਰਤਾਪ ਬਾਗ ਵਿੱਚ ਸੁਸ਼ੋਭਿਤ ਗੁਰੂਦਆਰਾ ਨਾਨਕ ਪਿਉ ਸਾਹਿਬ ਤੋਂ ਕੀਤੀ। ਇਹ ਪਾਵਨ ਗੁਰੂਦਆਰਾ ਸਾਹਿਬ ਧਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਇਤਿਹਾਸਕਾਰਾ ਅਨੁਸਾਰ ਗੁਰੂ ਮਹਾਰਾਜ ਜੀ ਇਸ ਪਾਵਨ ਅਸਥਾਨ ਤੇ 1505 ਇ ਵਿੱਚ ਸਿਕੰਦਰ ਲੋਧੀ ਦੇ ਰਾਜ ਸਮੇ ਪਧਾਰੇ ਸਨ। ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਊਪਰਾਂਤ ਮੇਂ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਬਣੇ DTC Colony ਦੇ ਬਸ ਸਟੈਂਡ ਤੇ ਆ ਗਿਆ। ਇਸ ਬਸ ਸਟੈਂਡ ਤੋਂ ਆਪ ਨੂੰ ਪੁਰਾਣੀ ਦਿੱਲੀ ਜਾਣ ਵਾਸਤੇ ਵਿ ਵਧੇਰੇ ਬੱਸਾਂ ਮਿਲ ਜਾਣਗੀਆ ਜਿੰਨਾਂ ਰਾਹਿ ਆਪ ਗੁਰਦੁਆਰਾ ਸੀਸਗੰਜ ਸਾਹਿਬ ਅਸਾਣੀ ਨਾਲ ਪੂਜ ਸਕਦੇ ਹੋ।
ਮੈਂ ਇਸ ਬਸ ਸਟੈਂਡ ਤੋਂ 181 ਨੰਬਰ ਦੀ ਬਸ ਫੜ ਕੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਗੇ ਵਧ ਗਿਆ। ਇਹ ਬਸ ਦੇਵ ਨਗਰ, ਕਰੋਲਬਾਗ, ਪਹਾੜ ਗੰਜ ਤੋਂ ਹੁੰਦੇ ਹੋਏ ਨਵੀ ਦਿੱਲੀ ਰੇਲਵੇ ਸਟੇਸ਼ਨ ਦੇ ਅਗਿਔ ਨਿਕਲਦੀ ਹੈ। ਵੈਸੇ ਆਪ ਨਵੀ ਦਿੱਲੀ ਰੇਲਵੇ ਸਟੇਸ਼ਨ ਤੋਂ 166 ਨੰਬਰ ਬਸ ਫੜ ਕੇ ਵਿ ਸਿਧਾ ਗੁਰੂਦਆਰਾ ਬੰਗਲਾ ਸਾਹਿਬ ਪਹੁੰਚ ਸਕਦੇ ਹੋ। ਇਹ ਦੋਵੇਂ ਬਸਾ ਤੁਹਾਨੂੰ ਪਾਲਿਕਾ ਬਜ਼ਾਰ ਦੇ ਬਸ ਸਟੈਂਡ ਤੇ ਜੰਤਰ-ਮੰਤਰ ਲਾਗੇ ਊਤਾਰਣ ਗਿਆ ਇਥੋਂ ਗੁਰਦੂਆਰਾ ਬੰਗਲਾ ਸਾਹਿਬ ਜੀ ਦੀ ਦੂਰੀ ਚੰਦ ਹਿ ਕਦਮਾ ਦਿ ਹੈ। ਆਪ YMCA ਦੇ ਬਸ ਸਟੈਂਡ ਦੇ ਅਗਿਔ ਹੁੰਦੈ ਹੋਏ ਗੁਰਦੁਆਰਾ ਸਾਹਿਬ ਅਸਾਨੀ ਨਾਲ ਪਹੁੰਚ ਸਕਦੇ ਹੋ। YMCA ਦੇ ਬਸ ਸਟੈਂਡ ਤੋਂ ਤੁਹਾਨੂੰ 729 ਨੰਬਰ ਬਸ ਮਿਲਦੀ ਹੈ ਜਿਸ ਰਾਹੀਂ ਗੁਰੂਦੁਆਰਾ ਸੀਸਗੰਜ ਸਾਹਿਬ ਜਾਂ ਦੂਸਰੀ ਤਰਫ ਗੁਗੁਰੂਦੁਆਰਾ ਮੋਤੀ ਬਾਗ ਸਾਹਿਬ ਵਲ ਅਸਾਨੀ ਨਾਲ ਜਾਇਆ ਜਾ ਸਕਦਾ ਹੈ।
ਗੁਰੂਦੁਆਰਾ ਬੰਗਲਾ ਸਾਹਿਬ ਜੀ
ਗੁਰੂਦੁਆਰਾ ਬੰਗਲਾ ਸਾਹਿਬ ਧਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਤ ਹੈ।ਇਤਿਹਾਸਕਾਰਾ ਅਨੁਸਾਰ ਗੁਰੂ ਮਹਾਰਾਜ ਜੀ ਇਸ ਪਾਵਨ ਅਸਥਾਨ ਤੇ 1664 ਦੇ ਆਸ-ਪਾਸ ਪਧਾਰੇ ਸਨ ਅਤੇ ਊਸ ਦੋਰਾਨ ਊਹਨਾਂ ਨੇ ਦਿੱਲੀ ਵਿੱਚ ਊਸ ਸਮੇ ਫੈਲੀ ਹੋਈ ਚੇਚਕ ਦੀ ਭਿਅੰਕਰ ਬਿਮਾਰੀ ਤੋਂ ਲੋਕਾ ਨੂੰ ਨਿਜਾਤ ਦਿਵਾਈ ਸੀ। ਇਸ ਪਾਵਨ ਅਸਥਾਨ ਤੇ ਯਾਤਰੀਆ ਦੇ ਠਹਿਰਨ ਵਾਸਤੇ ਗੁਰੂ ਹਰਕ੍ਰਿਸ਼ਨ ਯਾਤਰੀ ਨਿਵਾਸ ਅਤੇ ਇਕ ਸ਼ੋਟਾ ਹਸਪਤਾਲ ਵਿ ਮੋਜੂਦ ਹੈ। ਯਾਤਰੀ ਨਿਵਾਸ ਵਾਲੇ ਗੇਟ ਤੋਂ ਬਾਹਰ ਨਿਕਲ ਕੇ ਤੂੰਸੀ ਗੋਲ ਡਾਕਖਾਨੇ ਦਿ ਤਰਫ ਤੋਂ ਹੁੰਦੇ ਹੋਏ ਪੈਦਲ ਹਿ ਜਾਂ ਬਸ ਰਾਹੀਂ ਅਸਾਨੀ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚ ਸਕਦੇ ਹੋ। ਬਸ ਆਪ ਨੂੰ ਕੇਂਦਰਿੲ ਟਰਮੀਨਲ ਦੇ ਸਟੈਂਡ ਤੇ ਉਤਾਰੇਗੀ ਊਥੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਨੇੜੇ ਹਿ ਹੈ।
ਗੁਰੂਦੁਆਰਾ ਰਕਾਬ ਗੰਜ ਸਾਹਿਬ ਧਨ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਹੈ।ਇਸ ਪਾਵਨ ਅਸਥਾਨ ਤੇ ਪਹਿਲਾਂ ਲਖੀ ਸ਼ਾਹ ਵਣਜਾਰੇ ਨਾਂ ਦੇ ਗੁਰੂ ਦੇ ਸਿੱਖ ਦਾ ਘਰ ਹੁੰਦਾ ਸੀ 1675 ਇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਮਗਰੋ ਊਸ ਸਿਖ ਨੇ ਆਪਣੈ ਘਰ ਨੂੰ ਅੱਗ ਲਾ ਕੇ ਗੁਰੂ ਮਹਾਰਾਜ ਜੀ ਦੇ ਪਾਵਨ ਧੜ ਦਾ ਸੰਸਕਾਰ ਇਸੇ ਪੂਜਨੀਕ ਅਸਥਾਨ ਤੇ ਕੀਤਾ ਸੀ ਅਤੇ ਗੁਰੂ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਵਿੱਖੇ ਹੋਇਆ ਸੀ।
ਇਸ ਪਾਵਨ ਅਸਥਾਨ ਦੇ ਦਰਸ਼ਨਾ ਊਪਰਾਂਤ ਆਪ ਕੇੰਦਰਿੲ ਟਰਮੀਨਲ ਤੋਂ ਬਸ ਫੜ ਕੇ ਜਾਂ ਪੈਦਲ ਹਿ ਗੁਰਦੁਆਰਾ ਬੰਗਲਾ ਸਾਹਿਬ ਜਾ ਫਿਰ ਸਿਧਾ ਪਾਲਿਕਾ ਕੇੰਦਰ ਦੇ ਊਸੀ ਬਸ ਸਟੈਂਡ ਤੇ ਵਾਪਿਸ ਪਹੁੰਚ ਸਕਦੇ ਹੋ।
ਇਥੋਂ ਆਪ ਫਿਰ 181 ਜਾਂ 166 ਨੰਬਰ ਬਸ ਫੜ ਕੇ ਹਜ਼ਰਤ ਨਿਜ਼ਾਮੂਦੀਨ ਵਿਖੇ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਗੇ ਜਾ ਸਕਦੇ ਹੋ। ਮੇਂ 166 ਨੰਬਰ ਬਸ ਫੜ ਕੇ ਇੰਡੀਆ ਗੇਟ ਲਾਗੋ ਹੁੰਦਾ ਹੋਇਆ ਹਜ਼ਰਤ ਨਿਜ਼ਾਮੂਦਿਨ ਦੀ ਦਰਗਹ ਕੋਲ ਉਤਰ ਗਿਆ ਇਸ ਨਾਲ ਬਣੇ ਹਮਾ ਟੋਂਮ ਦੀ ਬੈਕ ਸਾਈਡ ਤੋਂ ਸਿਧਾ ਰਸਤਾ ਗੁਰਦੁਆਰਾ ਸਾਹਿਬ ਵਲ ਜਾਂਦਾ ਹੈ ਜਾਂ ਫਿਰ ਆਪ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਪਹੁੰਚ ਕੇ ਊਥੋਂ ਵਿ ਪੈਦਲ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਹੋ।
ਗੁਰੂਦੁਆਰਾ ਦਮਦਮਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਤ ਹੈ। ਇਤਿਹਾਸਕਾਰਾ ਅਨੁਸਾਰ ਗੁਰੂ ਮਹਾਰਾਜ ਜੀ ਨੇ 1707 ਈ ਦੇ ਆਸ-ਪਾਸ ਇਥੇ ਬਹਾਦਰ ਸ਼ਾਹ ਜਫਰ ਨਾਲ ਮੁਲਾਕਾਤ ਕੀਤੀ ਸੀ। ਯਾਤਰੀਆ ਦੇ ਠਹਿਰਨ ਵਾਸਤੇ ਇੱਥੇ ਵਿ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਮੋਜੂਦ ਹੈ।
ਇਸ ਪਾਵਨ ਅਸਥਾਨ ਦੇ ਦਰਸ਼ਨਾ ਊਪਰਾਂਤ ਆਪ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਲਾਗਿਓ 413 ਨੰਬਰ ਬਸ ਫੜ ਕੇ ਸਿਧਾ ਮੈਹਰੋਲੀ ਜਾ ਸਕਦੇ ਹੋ ਜਾਂ ਫਿਰ ਪਹਿਲਾਂ ਆਸ਼ਰਮ ਬਸ ਸਟੈਂਡ ਤੇ ਉਤਰ ਕੇ ਗੁਰਦੁਆਰਾ ਬਾਲਾ ਸਾਹਿਬ ਜਾ ਸਕਦੇ ਹੋ।
ਮੇਂ ਆਸ਼ਰਮ ਸਟੈਂਡ ਤੇ ਉਤਰ ਗਿਆ ਊਥੋਂ ਲੈਫਟ ਸਾਈਡ ਤੇ ਬਣੇ ਬਸ ਸਟੈਂਡ ਤੋਂ ਬਸ ਫੜ ਕੇ ਮੈਂ ਮਹਾਰਾਨੀ ਬਾਗ ਦੇ ਬਸ ਸਟੈਂਡ ਤੇ ਆ ਗਿਆ ਇਥੋਂ ਗੁਰਦੁਆਰਾ ਸਾਹਿਬ ਨੇੜੇ ਹਿ ਹੈ। ਗੁਰਦੁਆਰਾ ਬਾਲਾ ਸਾਹਿਬ ਧਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨਾਲ ਸਬੰਧਤ ਹੈ। ਇਸ ਪਾਵਨ ਅਸਥਾਨ ਤੇ ਗੁਰੂ ਮਹਾਰਾਜ ਜੀ 1664 ਵਿਚ ਦਿੱਲੀ ਵਿਚ ਫੈਲੀ ਹੋਈ ਚੇਚਕ ਦੀ ਬੀਮਾਰੀ ਨੂੰ ਦੂਰ ਕਰਦਿਆਂ ਹੋਏ ਪਧਾਰੇ ਸਨ ਅਤੇ ਗੁਰੂ ਮਹਾਰਾਜ ਜੀ ਦਾ ਅੰਤਿਮ ਸੰਸਕਾਰ ਵਿ ਇਸੇ ਮੁਕਦਸ ਅਸਥਾਨ ਤੇ ਹੋਇਆ ਸੀ।
ਗੁਰਦੁਆਰਾ ਬਾਲਾ ਸਾਹਿਬ ਵਿਖੇ ਹਿ ਸੰਨ 1747 ਈ. ਵਿੱਚ ਮਾਤਾ ਸੁੰਦਰੀ ਜੀ ਦੇ ਪਰਲੋਕ ਗਮਨ ਕਰਨ ਤੇ ਮਾਤਾ ਜੀ ਦਾ ਅੰਗੀਠਾ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਨਾਲ ਹਿ ਇਸੇ ਪਾਵਨ ਅਸਥਾਨ ਤੇ ਬਣਾਇਆ ਗਿਆ ਸੀ। ਇਸ ਪਾਵਨ ਅਸਥਾਨ ਦੇ ਦਰਸ਼ਨਾ ਊਪਰਾਂਤ ਮੇ ਵਾਪਿਸ ਮਹਾਰਾਨੀ ਬਾਗ ਤੋਂ ਬਸ ਪਕੜ ਕੇ ਨੇਹਰੂ ਨਗਰ ਦੇ ਸਟੈਂਡ ਤੇ ਆ ਗਿਆ ਇਹ ਬਸ ਸਟੈਂਡ ਆਸ਼ਰਮ ਬਸ ਸਟੈਂਡ ਦੇ ਸਾਹਮਣੇ ਦਿ ਤਰਫ ਰੋਡ ਕਰਾਸ ਕਰ ਕੇ ਪੈਂਦਾ ਹੈ।ਇਥੋਂ ਮੈਨੂੰ ਫਿਰ 413 ਨੰਬਰ ਬਸ ਮਿਲ ਗਈ ਜਿਸ ਰਾਂਹੀ ਮੇਂ ਸ਼੍ਰੀ ਨਿਵਾਸ ਪੂਰੀ, ਲਾਜ਼ਪਤ ਨਗਰ ਕੂਤਬ ਮੀਨਾਰ ਦੇ ਲਾਗਿਓ ਹੁੰਦਾ ਹੋਇਆ ਮਹਿਰੌਲੀ ਟਰਮੀਨਲ ਪਹੁੰਚ ਗਿਆ। Mehrauli Terminal ਦੀ ਲੈਫਟ ਸਾਈਡ ਤੋਂ ਸ਼ੋਟਾ ਰਸਤਾ ਗਲਿਆ ਚੋਂ ਹੁੰਦਾ ਹੋਇਆ
ਗੁਰੂਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਲ ਜਾਂਦਾ ਹੈ। ਇਸ ਪਾਵਨ ਅਸਥਾਨ ਤੇ ਇਤਿਹਾਸਕਾਰਾ ਅਨੁਸਾਰ ਇਸ ਮੁਕਦਸ ਅਸਥਾਨ ਤੇ 1716 ਈ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਨ੍ਹਾਂ ਦੇ 3 ਸਾਲ ਦੇ ਮਾਸੂਮ ਬੱਚੇ ਨੂੰ ਜ਼ਕਰਿਆ ਖਾਨ ਨੇ ਬਹੁਤ ਹਿ ਬੇਦਰਦੀ ਨਾਲ ਸ਼ਹੀਦ ਕੀਤਾ ਸੀ।
ਇਸ ਪਾਵਨ ਅਸਥਾਨ ਦੇ ਦਰਸ਼ਨਾ ਊਪਰਾਂਤ ਆਪ Mehrauli Terminal ਤੋਂ 502 ਨੰਬਰ ਬਸ ਫੜ ਕੇ ਸਿਧਾ ਗੁਰੂਦੁਆਰਾ ਸੀਸਗੰਜ ਸਾਹਿਬ ਪਹੁੰਚ ਸਕਦੇ ਹੋ ਜਾਂ ਫਿਰ ਇਸ ਬਸ ਰਾਹੀ ਸਫਦਰ ਜ਼ੰਗ ਹਸਪਤਾਲ ਦੇ ਬਸ ਸਟੈਂਡ ਤੇ ਉਤਰ ਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਜਾਣ ਵਾਲੀ ਬਸ ਫੜ ਸਕਦੇ ਹੋ। 502 ਨੰਬਰ ਬਸ ਹਜੇ ਲੇਟ ਸੀ ਇਸ ਲਈ ਮੇਂ Mehrauli Terminal ਤੋਂ ਬਸ ਫੜ ਕੇ ਪਹਿਲਾਂ T.B Hospital ਦੇ ਬਸ ਸਟੈਂਡ ਤੇ ਆ ਗਿਆ ਇਥੋਂ ਮੈਨੂੰ AIMS ਜਾਣ ਵਾਲੀ ਬਸ ਅਸਾਨੀ ਨਾਲ ਮਿਲ ਗਈ AIMS ਤੋਂ ਮੇਂ ਪੈਦਲ ਸਫਦਰ ਜੰਗ ਹਸਪਤਾਲ ਵਲ ਆ ਗਿਆ ਅਤੇ ਇਥੋਂ 543 ਨੰਬਰ ਬਸ ਫੜ ਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਪਹੁੰਚ ਗਿਆ।
ਗੁਰੂਦੁਆਰਾ ਮੋਤੀ ਬਾਗ ਸਾਹਿਬ ਜੀ
ਇਹ ਪਾਵਨ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ 1707 ਇ ਵਿੱਚ ਗੁਰੂ ਮਹਾਰਾਜ ਜੀ ਦਿੱਲੀ ਪਧਾਰੇ ਸਨ ਤਾਂ ਕੁਝ ਚਿਰ ਫੋਜ਼ਾ ਸਮੇਤ ਇਥੇ ਠਹਿਰਾਵ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੋਂ ਅੱਠ ਮੀਲ ਦੀ ਦੂਰੀ 'ਤੇ ਲਾਲ ਕਿਲ੍ਹੇ ਵਿੱਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿੱਚ ਤੀਰ ਮਾਰਿਆ ਸੀ। ਤੀਰ ਦੇ ਸਿਰੇ 'ਤੇ ਸੋਨਾ ਲੱਗਾ ਵੇਖ ਕੇ ਬਹਾਦਰ ਸ਼ਾਹ ਪਛਾਣ ਗਿਆ ਸੀ ਕਿ ਇਹ ਮੁਕਦਸ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ।
ਇਸ ਪਾਵਨ ਅਸਥਾਨ ਦੇ ਦਰਸ਼ਨਾ ਊਪਰਾਂਤ ਮੇਂ ਗੁਰਦੁਆਰਾ ਮੋਤੀ ਬਾਗ ਦੇ ਬਸ ਸਟੈਂਡ ਤੋਂ ਬਸ ਫੜ ਕੇ ਆਤਮਾ ਰਾਮ ਕਾਲੇਜ ਦੇ ਬਸ ਸਟੈਂਡ ਤੇ ਉਤਰ ਗਿਆ ਇਥੋਂ ਪੈਦਲ ਹਿ ਥੋੜਾ ਅਗੇ ਜਾ ਕੇ ਬਣੇ subway ਰਾਹੀ
Officer Enclave S.P Marg ਦੇ ਬਸ ਸਟੈਂਡ ਤੇ ਆ ਗਿਆ। ਇਥੋਂ 729 ਨੰਬਰ ਬਸ ਫੜ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਮਣਿਔ ਹੁੰਦਾ ਹੋਇਆ Zakir Husain Delhi College ਦੇ ਬਸ ਸਟੈਂਡ ਤੇ ਉਤਰ ਗਿਆ ਵੈਸੇ ਆਪ ਦੀ ਜਾਣਕਾਰੀ ਫਿਰ ਦਸ ਦਵਾਂ 729 ਨੰਬਰ ਬਸ ਗੁਰਦੁਆਰਾ ਸੀਸਗੰਜ ਸਾਹਿਬ ਵਲ ਜਾਂਦੀ ਹੈ। ਜ਼ਾਕਿਰ ਹੂਸੇਣ ਕਾਲਜ ਦੀ ਬੈਕ ਸਾਈਡ ਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ।
ਇਸ ਪਾਵਨ ਅਸਥਾਨ ਵਿਚ ਹਿ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਨੇ ਆਪਣੇ ਅੰਤਿਮ ਸਮੇਂ ਤੱਕ ਨਿਵਾਸ ਕੀਤਾ ਸੀ। ਇਸੇ ਪਵਿੱਤਰ ਅਸਥਾਨ ਤੋਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਸੀ। ਮਾਤਾ ਜੀ ਦੀ ਆਗਿਆ ਨਾਲ ਹੀ ਭਾਈ ਮਨੀ ਸਿੰਘ ਜੀ ਨੇ ਸੰਨ 1721 ਈ. ਵਿੱਚ ਵਿਸਾਖੀ ਦੇ ਸਮੇਂ ਬੰਦਈ ਅਤੇ ਤੱਤ ਖਾਲਸਾ ਵਿੱਚ ਹੋਣ ਵਾਲੇ ਝਗੜੇ ਨੂੰ ਨਿਬੇੜਿਆ ਸੀ। ਇਸ ਮੁਕਦਸ ਅਸਥਾਨ ਤੇ ਹੀ ਭਾਈ ਸ਼ੀਹਾਂ ਸਿੰਘ ਜੀ ਨੇ ਦਸਮ ਪਾਤਸ਼ਾਹ ਦੀਆਂ ਬਾਣੀ ਵਾਲੀ ਸੈਂਚੀਆਂ ਨੂੰ ਤਰਤੀਬ ਦਿੱਤੀ ਸੀ ਜੋ ਭਾਈ ਮਨੀ ਸਿੰਘ ਜੀ ਨੇ ਲੱਭ ਕੇ ਭੇਜੀਆਂ ਸਨ।
ਇਸ ਪਵਿੱਤਰ ਅਸਥਾਨ ਦੇ ਦਰਸ਼ਨਾ ਊਪਰਾਂਤ ਮੇ Zakir Husain Delhi College ਦੇ ਬਸ ਸਟੈਂਡ ਤੇ ਵਾਪਿਸ ਆ ਗਿਆ ਅਤੇ ਊਥੋਂ 214 ਨੰਬਰ ਬਸ ਫੜ ਕੇ ਲਾਲ ਕਿਲੇ ਦੇ ਬਸ ਸਟੈਂਡ ਤੇ ਆ ਗਿਆ ਇਥੋਂ ਗੁਰਦੁਆਰਾ ਸੀਸਗੰਜ ਸਾਹਿਬ ਨੇੜੇ ਹਿ ਹੈ।
ਇਸ ਮੁਕਦਸ ਅਸਥਾਨ ਤੇ 1675 ਈ ਵਿੱਚ ਜਦੋਂ ਗੁਰੂ ਜੀ ਨੇ ਮੁਗਲ ਸਮਰਾਟ ਔਰੰਗਜ਼ੇਬ ਦੇ ਆਦੇਸ਼ਾਂ ਤੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾ ਦੀ ਸ਼ਹਾਦਤ ਇਸੇ ਮੁਕਦਸ ਅਸਥਾਨ ਤੇ ਹੋਇ ਸੀ। ਯਾਤਰੀਆ ਦੇ ਠਹਿਰਨ ਵਾਸਤੇ ਇੱਥੇ ਵਿ ਸਰਾਂ ਮੋਜੂਦ ਹੈ।
ਇਸ ਪਵਿੱਤਰ ਅਸਥਾਨ ਦੇ ਦਰਸ਼ਨਾ ਊਪਰਾਂਤ ਆਪ ਜੀ ਲਾਲ ਕਿਲੇ ਦੇ ਬਸ ਸਟੈਂਡ ਤੋਂ ਬਸ ਫੜ ਕੇ ਕਸ਼ਮੀਰੀ ਗੇਟ ਬਸ ਸਟੈਂਡ ਪਹੁੰਚ ਸਕਦੇ ਹੋ।ਊਥੋਂ ਆਪ ਨੂੰ 244 ਨੰਬਰ ਬਸ ਅਸਾਣੀ ਨਾਲ ਮਿਲ ਜਾਏਗੀ ਜਿਸ ਰਾਹੀਂ ਆਪ ਮਾਲ ਰੋਡ ਤੇ ਸਥਿਤ ਗੁਰੂਦੁਆਰਾ ਮਜਨੂੰ ਕਾ ਟਿਲਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਗੇ ਜਾ ਸਕਦੇ ਹੋ। ਜਾਂ ਫਿਰ ਆਪ ਫੁਹਾਰੇ ਵਾਲੀ ਸਾਈਡ ਤੋਂ ਹੂੰਦੇ ਹੋਏ ਪੂਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਲਾਗਿਓ ਬਸ ਫੜ ਕੇ ਪਹਿਲਾਂ Ice factory ਦੇ ਬਸ ਸਟੈਂਡ ਪਹੁੰਚ ਸਕਦੇ ਹੋ ਊਥੋਂ ਆਪ ਨੂੰ ਦਿੱਲੀ ਯੂਨੀਵਰਸਿਟੀ ਹੁੰਦੇ ਹੋਏ ਮਾਲ ਰੋਡ ਜਾਣ ਵਾਲੀਆ ਬੱਸਾਂ ਅਸਾਣੀ ਨਾਲ
ਮਿਲ ਜਾਣਗੀਆ ।
ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਸ ਅਸਥਾਨ ਤੇ ਇੱਕ ਟਿੱਲਾ ਸੀ ਤੇ ਇੱਕ ਸੂਫੀ ਫਕੀਰ ਅਬਦੁੱਲ ਝੁੱਗੀ ਬਣਾ ਕੇ ਇੱਥੇ ਰਹਿੰਦਾ ਸੀ ਜਿਸ ਨੂੰ ਲੋਕ ਮਜਨੂੰ ਦੇ ਨਾਂ ਨਾਲ ਬੁਲਾਉਂਦੇਮ ਸਨ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪੂਜ ਕੇ 1505 ਊਸ ਫਕੀਰ ਨਾਲਮੁਲਾਕਾਤ ਕੀਤੀ ਸੀ। ਅਤੇ ਜਨਮਸਾਖੀ ਅਨੁਸਾਰ ਇੱਥੇ ਗੁਰੂ ਮਹਾਰਾਜ ਜੀ ਦੇ ਮਹਾਵਤ ਦੇ ਮੋਏ ਹਾਥੀ ਨੂੰ ਜਿੰਦਾ ਕਰ ਦਿੱਤਾ ਸੀ।
ਇਤਿਹਾਸਕ ਪੱਖੋਂ ਇਸ ਅਸਥਾਨ ਦੀ ਮਹੱਤਤਾ ਇਹ ਵੀ ਹੈ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਦਸ਼ਾਹ ਜਹਾਂਗੀਰ ਦੇ ਸਮੇਂ ਇੱਥੇ ਆਪਣੇ ਚਰਨ ਪਾਏ ਸਨ। ਗੁਰੂ ਸਾਧਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋਣ ’ਤੇ 52 ਰਾਜਿਆਂ ਨੂੰ ਉਨ੍ਹਾਂ ਦੀਆਂ ਰਿਆਸਤਾਂ ਇਸ ਅਸਥਾਨ ਤੋਂ ਵਾਪਸ ਕਰਾਈਆਂ ਸਨ।
ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਾ ਇਤਿਹਾਸ ਗੁਰੂ ਹਰਿਰਾਇ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਦੇ ਜੀਵਨ ਨਾਲ ਵੀ ਜੁੜਦਾ ਹੈ। ਬਾਬਾ ਰਾਮ ਰਾਇ ਨੇ ਦਿੱਲੀ ਪਹੁੰਚਣ ’ਤੇ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਅਸਰ ਰਸੂਖ ਕਾਇਮ ਰੱਖਣ ਲਈ ਇੱਥੇ ਹੀ 72 ਕਰਾਮਾਤਾਂ ਵਿਖਾਈਆਂ ਸਨ। ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਉਹ ਖੂਹ ਵੀ ਮੌਜੂਦ ਹੈ, ਜਿੱਥੇ ਬਾਬਾ ਰਾਮਰਾਇ ਨੇ ਕਰਾਮਾਤਾਂ ਵਿਖਾਈਆਂ ਸਨ। ਦੱਸਿਆ ਜਾਂਦਾ ਹੈ ਕਿ ਇੱਥੇ ਮੌਜੂਦਾ ਖੂਹ ’ਚ ਬਾਬਾ ਰਾਮਰਾਇ ਨੂੰ ਡੇਗਣ ਲਈ ਔਰੰਗਜੇਬ ਨੇ ਖੂਹ ਉਪਰ ਚਾਦਰ ਵਿਛਾ ਦਿੱਤੀ ਸੀ ਪਰ ਰਾਮਰਾਇ ਖੂਹ ਚ ਨਾਂ ਡਿੱਗਿਆ। ਬਾਬਾ ਰਾਮਰਾਇ ਦੇ ਇਸ ਕੌਤਕ ਨੇ ਸਭਨੂੰ ਹੈਰਾਨ ਕਰ ਦਿੱਤਾ।
ਸਿੱਖ ਕੌਮ ਦੇ ਬਹਾਦਰ ਜਰਨੈਲ ਜਥੇਦਾਰ ਬਘੇਲ ਸਿੰਘ ਦਿੱਲੀ ’ਤੇ ਹਮਲਾ ਕਰਨ ਸਮੇਂ 50 ਹਜ਼ਾਰ ਸੂਰਮਿਆਂ ਸਮੇਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਰੁਕੇ ਸਨ। ਜਥੇਦਾਰ ਬਘੇਲ ਸਿੰਘ ਸਨ, ਜਿੰਨਾਂ 30 ਹਜ਼ਾਰ ਫੌਜ ਨਾਲ 1783 ਈ. ਵਿੱਚ ਦਿੱਲੀ ਜਿੱਤੀ ਤੇ ਗੁਰਦੁਆਰਾ ਸਾਹਿਬਾਨ ਦੀ ਨਿਸ਼ਾਨਦੇਹੀ ਕਰਵਾਈ।
ਇਸ ਤਰਾਂ ਆਪ ਜੀ ਦਿੱਲੀ ਦੇ ਇਹਨਾ ਪਾਵਨ ਗੁਰੂ ਅਸਥਾਨ ਦੇ ਦਰਸ਼ਨ ਦੀਦਾਰੇ ਅਸਾਨੀ ਨਾਲ ਇਦ ਜਾਂ ਦੋ ਦਿਨਾਂ ਵਿਚ ਅਸਾਨੀ ਨਾਲ ਕਰ ਸਕਦੇ ਹੋ।
Comments
Post a Comment