Emblem of Iran and Sikh Khanda

॥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਇਸ ਲੇਖ ਰਾਹੀਂ ਮੈਂ ਆਪ ਜੀ ਨਾਲ ਬਨਾਰਸ ਸ਼ਹਿਰ ਦੇ ਗੁਰਦੁਆਰਾ ਸਾਹਿਬਾਂ ਦੀ ਯਾਤਰਾ ਦਾ ਵਿਔਰਾ ਸਾੰਝਾ ਕਰਨ ਜਾ ਰਿਹਾ ਹਾਂ। ਬਨਾਰਸ ਨੂੰ ਵਾਰਾਨਸੀ ਅਤੇ ਕਾਸ਼ੀ ਦੇ ਨਾਮ ਤੋ ਵੀ ਜਾਣਿਆ ਜਾਂਦਾ ਹੈ।
ਮੇਰੀ ਯਾਤਰਾ ਦੀ ਸ਼ੁਰੂਆਤ ਦਿੱਲੀ ਦੇ ਆੰਨਦ ਵਿਹਾਰ ਟਰਮੀਨਲ ਤੋਂ ਮੀਤੀ 20-11-2020 ਨੂੰ ਦੋਪਹਿਰ ਨੂੰ 1:30 ਵਜੇ ਗੱਡੀ ਸੰਖਿਆ 03258 ਰਾਹੀਂ ਹੋਈ ਜਿਸ ਰਾਹੀਂ ਮੈਂ ਅਗਲੇ ਦਿਨ ਸਵੇਰੇ 2:45 ਤੇ ਵਾਰਾਨਸੀ ਪੂਜ ਗਿਆ। ਉਥੋਂ ਬੈਟਰੀ ਵਾਲੇ ਰਿਕਸ਼ੇ ਵਿੱਚ ਬੈਠ ਕੇ ਮੈਂ ਗੋਦਲਇਆ ਚੋਂਕ ਪੂਜ ਗਿਆ। ਗੋਦਲਇਆ ਚੋਂਕ ਤੋਂ ਗੁਰਦੁਆਰਾ ਬਡੀ ਸੰਗਤ ਸਾਹਿਬ ਥੋੜੀ ਦੂਰੀ ਤੇ ਹੀ ਨੀਚੀਬਾਗ ਵਿਖੇ ਸਥਿਤ ਹੈ ਮੇਂ ਪੈਦਲ ਹੀ ਪੰਜਾ ਮਿਨਟਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਪੁੱਜ ਗਿਆ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਸੀ ਜੋ ਕੀ ਕਰੀਬ ਚਾਰ ਕੁ ਵਜੇ ਖੁਲਿਆ।
ਇਸ ਪਵਿੱਤਰ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ 1666 ਵਿਚ ਭਾਈ ਕਲਿਆਣ ਜੀ ਦੀ ਪ੍ਰਾਥਨਾਂ ਤੇ ਪਧਾਰੇ ਸਨ। ਇਹ ਉਹ ਪਵਿੱਤਰ ਅਸਥਾਨ ਜਿੱਥੇ ਗੁਰੂ ਮਹਾਰਾਜ ਜੀ ਨੇ 7 ਮਹੀਨੇ 13 ਦਿਨ ਤਕ ਤਪ ਕੀਤਾ ਸੀ ਅਤੇ ਆਪਣੇ ਤਪੋ ਬਲ ਨਾਲ ਗੰਗਾ ਮਾਂ ਨੂੰ ਇਥੇ ਹੀ ਪ੍ਰਗਟ ਕੀਤਾ ਸੀ। ਜੋ ਕਿ ਪਵਿੱਤਰ ਖੂਹ ਰੂਪ ਵਿੱਚ ਅਜ ਵੀ ਗੁਰਦੁਆਰਾ ਸਾਹਿਬ ਵਿਖੇ ਵਿਰਾਜਮਾਨ ਹਨ। ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਪੰਜ ਸਾਲ ਦੀ ਉਮਰ ਵਿੱਚ ਇਥੇ ਪਦਾਰੇ ਸਨ। ਇਸ ਤਰ੍ਹਾਂ ਇਸ ਪਵਿੱਤਰ ਸਥਾਨ ਨੂੰ ਦੋ ਗੁਰੂ ਮਹਾਰਾਜਾ ਦੀ ਚਰਨ ਛੋਹ ਪ੍ਰਾਪਤ ਹੈ।ਇਸ ਅਸਥਾਨ ਤੇ ਅਜ ਵੀ ਦੋਵੇਂ ਗੁਰੂ ਸਾਹਿਬਾ ਜੀ ਦੇ ਪਵਿੱਤਰ ਜੋੜੇ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੋਸ਼ਾਕਾ ਸਾਹਿਬ ਅਤੇ ਹਥਲਿਖਿਤ ਹੁਕਮਨਾਮੇ ਮੋਜੂਦ ਹਨ।
ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਮਗਰੋਂ ਮੈਂ ਬਨਾਰਸ ਦੇ ਘਾਟਾਂ ਦੇ ਅਤੇ ਕਾਸ਼ੀ ਵਿਸ਼ਵਨਾਥ ਮਹਾਰਾਜ ਜੀ ਦੇ ਮੰਦਰ ਦੇ ਦਰਸ਼ਨਾਂ ਵਾਸਤੇ ਚਲਾ ਗਿਆ। ਕਾਸ਼ੀ ਵਿਸ਼ਵਨਾਥ ਮੰਦਰ ਵਿੱਚ 1835 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਕ ਟਨ ਸੋਨਾਂ ਭੇਟਾ ਕੀਤਾ ਸੀ ਜਿਸ ਨਾਲ ਮੰਦਰ ਦੇ ਗੁਮਬੰਦ ਦਾ ਨਿਰਮਾਣ ਹੋਇਆ ਸੀ।
ਸ਼ਾਮ ਵੇਲੇ ਮੈਂ ਗੁਰੂਬਾਗ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਚਲਾ ਗਿਆ। ਇਸ ਅਸਥਾਨ ਤੇ ਇਕ ਬਾਗ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਡਿਤ ਗੋਪਾਲ ਸ਼ਾਸ਼ਤਰੀ ਜੀ ਨਾਲ ਅਧਿਆਤਮਿਕ ਵਿਚਾਰ-ਵਿਮਰਸ਼ ਕੀਤਾ ਸੀ। ਗੁਰੂ ਜੀ ਦੇ ਚਰਨ ਛੋਹ ਨਾਲ ਇਹ ਬਾਗ ਹੋਰ ਰਮਣੀਕ ਹੋ ਗਿਆ ਅਤੇੇ ਇਸ ਦਾ ਨਾਂ ਗੁਰੂ ਬਾਗ ਪੈ ਗਿਆ।
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਦ ਮੈਂ ਬੈਟਰੀ ਰਿਕਸ਼ਾ ਫੜ ਵਾਰਾਨਸੀ ਰੇਲਵੇ ਸਟੇਸ਼ਨ ਚਲਾ ਗਿਆ ਉਥੋਂ ਮੀਤੀ 22-11-2021 ਨੂੰ ਰਾਤੀ 8 ਵਜੇ ਗੱਡੀ ਫੜ ਅਗਲੇ ਦਿਨ ਸਵੇਰੇ 10:45 ਤੇ ਦਿਲੀ ਪੁੱਜ ਗਿਆ।
ਗੁਰਦੁਆਰਾ ਸਾਹਿਬ ਜੀ ਦੀ ਯਾਤਰਾ ਦਾ ਵਿਡਿਔ ਦਰਸ਼ਨ ਕਰੋ ਜੀ
Youtube Link➡https://youtu.be/h4xb5V6IwR8
Comments
Post a Comment