Emblem of Iran and Sikh Khanda

ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਜੀ
॥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਰੂਪ ਪਿਆਰੀ ਸਾਦ ਸੰਗਤ ਜੀ ਆਪਣੇ ਇਸ ਲੇਖ ਰਾਹੀਂ ਮੈਂ ਆਪ ਜੀ ਨਾਲ ਆਪਣੀ ਗੁਰਦੁਆਰਾ ਸ੍ਰੀ ਨਾਨਕਮੱਤ ਸਾਹਿਬ ਜੀ ਦੀ ਯਾਤਰਾ ਦਾ ਵਿਔਰਾ ਸਾੰਝਾ ਕਰਣ ਜਾ ਰਿਹਾ ਹਾਂ ।
ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਜੀ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱੱਤਾ ਕਸਬੇ ਵਿੱਚ ਸਥਿਤ ਹੈ ਜੋ ਕੀ ਰੁਦਰਪੁਰ ਸਿੱਟੀ ਰੇਲਵੇ ਸਟੇਸ਼ਨ ਤੋਂ ਲਗਭਗ 54 ਕਿਲੋਮੀਟਰ ਅਤੇ ਖਟੀਮਾ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਟਨਕਪੁਰ ਸੜਕ ਤੇ ਸਥਿਤ ਹੈ। ਨਾਨਕਮੱਤਾ ਦਾ ਪਹਿਲਾ ਨਾਂਅ ਗੋਰਖਮੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਉਦਾਸੀ ਦੌਰਾਨ ਇਥੇ ਆ ਕੇ ਸਿੱਧਾਂ ਨਾਲ ਅਧਿਆਤਮਿਕ ਵਿਚਾਰ-ਵਿਮਰਸ਼ ਕੀਤੇ ਅਤੇ ਉਹਨਾਂ ਦਾ ਅਹੰਕਾਰ ਚਕਨਾਚੂਰ ਕੀਤਾ। ਗੁਰਦੁਆਰਾ ਸਾਹਿਬ ਵਿਖੇ ਸਰੋਵਰ ਪਾਸ ਪੀਪਲ ਦਾ ਬੂਟਾ ਹੈ ਜੋ ਕਿ ਗੁਰੂ ਮਹਾਰਾਜ ਦੇ ਆਗਮਨ ਤੇ ਸੂਕੇ ਤੋਂ ਹਰਿਆ ਹੋ ਗਿਆ ਸੀ। ਗੁਰਦੁਆਰਾ ਸਾਹਿਬ ਵਿਖੇ ਇਕ ਭੋਰਾ ਬਣਿਆ ਹੋਇਆ ਹੈ ਜਿਸ ਵਿੱਚ ਸਿੱਧਾ ਨੇ ਇਕ ਬਾਲਕ ਨੂੰ ਮਿਟੀ ਵਿੱਚ ਲੂਕਾ ਦਿੱਤਾ ਸੀ ਜੋ ਆਵਾਜ਼ ਦਿੰਦਾ ਸੀ ਧਰਤੀ ਸਿੱਧਾ ਦੀ ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਤਕ ਉਹ ਬੱਚਾ ਮਰ ਚੁੱਕਾ ਸੀ। ਪਰ ਸਿੱਧਾ ਦੇ ਪੂਛਨ ਤੇ ਧਰਤੀ ਮਾਂ ਖੂਦ ਬ ਖੂਦ ਬੋਲ ਊਠੀ ਇਹ ਥਾਂ ਮੇਰੇ ਗੁਰੂ ਨਾਨਕ ਦੀ ਮਹਾਰਾਜ ਨੇ ਉਸ ਬੱਚੇ ਨੂੰ ਭੋਰੇ ਤੋਂ ਕਢ ਮੂੜ ਜੀਵਿਤ ਕਰ ਦਿੱਤਾ ਤਦ ਤੋਂ ਇਸ ਥਾਂ ਦਾ ਨਾਂ ਨਾਨਕਮਤਾ ਪੈ ਗਿਆ। ਗੁਰਦੁਆਰਾ ਸਾਹਿਬ ਦੇ ਲਾਗੇ ਹੀ ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ ਸੁਸ਼ੋਭਿਤ ਹੈ। ਇਥੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾ ਨੂੰ ਖੁਹ ਵਿੱਚੋਂ ਦੁੱਧ ਕਢ ਕੇ ਭੇਟਾ ਕੀਤਾ ਸੀ। ਨਾਨਕਮੱਤਾ ਦਾ ਪਵਿੱਤਰ ਅਸਥਾਨ ਦੇਓਹਾ ਨਹਿਰ ਦੇ ਕੰਢੇ ਤੇ ਸਥਿਤ ਸੀ ਇਥੇ ਮਰਦਾਨੇ ਨੇ ਗੰਗਾ ਲਿਆਂਦੀ ਸੀ ਇਥੇ ਹੀ ਬਾਉਲੀ ਸਾਹਿਬ ਸਥਿਤ ਹੈ।
ਗੁਰੂ ਮਹਾਰਾਜ ਜੀ ਦੇ ਬਾਦ ਭਾਈ ਅਲਮਸਤ ਜੀ ਇਸ ਥਾਂ ਦਿ ਸੇਵਾ ਸੰਭਾਲ ਕਰਦੇ ਰਹੇ ਪਰ ਜਦੋਂ ਸਿੱਧਾ ਨੇ ਇਕ ਵਾਰ ਫਿਰ ਇਸ ਅਸਥਾਨ ਤੇ ਕਬਜ਼ਾ ਕਰ ਕੇ ਭਾਈ ਸਾਹਿਬ ਨੂੰ ਇਥੋਂ ਭਜਾ ਦਿੱਤਾ ਤੇ ਪਵਿੱਤਰ ਪੀਪਲ ਦੇ ਬੂਟੇ ਨੂੰ ਅਗ ਲਾ ਦਿੱਤੀ ਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਕੇ ਇਸ ਅਸਥਾਨ ਦੀ ਰਖਿਆ ਕੀਤੀ ਅਤੇ ਬੂਟੇ ਨੂੰ ਅਮ੍ਰਿਤ ਦਾ ਛਿੱਟਾ ਮਾਰਿਆ ਜਿਸ ਨਾਲ ਉਹ ਫਿਰ ਹਰਿਆ ਹੋ ਗਿਆ।
ਇਸ ਤਰ੍ਹਾਂ ਇਸ ਪਵਿੱਤਰ ਸਥਾਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾ ਦੀ ਚਰਣ ਛੋਹ ਪ੍ਰਾਪਤ ਹੈ। ਇਹ ਪਵਿੱਤਰ ਅਸਥਾਨ ਦੇਓਹਾ ਨਹਿਰ ਦੇ ਕੰਢੇ ਤੇ ਸਥਿਤ ਹੈ ਨਹਿਰ ਵਿਖੇ ਪਵਿੱਤਰ ਬਾਉਲੀ ਸਾਹਿਬ ਸਥਿਤ ਹੈ। ਅਤੇ ਨਾਨਕ ਸਾਗਰ ਡੈਮ ਗੁਰਦੁਆਰਾ ਸਾਹਿਬ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਰੁਦਰਪੁਰ ਸਿੱਟੀ ਦੇ ਬਸ ਸਟੈਂਡ ਤੋਂ ਹੀ ਨਾਨਕਮੱਤਾ ਜਾਣ ਲਈ ਸਰਕਾਰੀ ਤੇ ਪ੍ਰਾਈਵੇਟ ਦੋਣੋ ਤਰਹ ਦਿਆਂ ਬੱਸਾਂ ਆਪ ਜੀ ਨੂੰ ਮਿਲ ਜਾਣਗੀਆਂ ਪਰ ਆਪ ਜੀ ਰੋਡਵੇਜ਼ ਦਿਆਂ ਸਰਕਾਰੀ ਬੱਸਾਂ ਨੂੰ ਹੀ ਤਰਜੀਹ ਦਿਆ ਜਿਹ।
ਮੇਰੀ ਯਾਤਰਾ ਦੀ ਸ਼ੁਰੂਆਤ ਦਿੱਲੀ ਦੇ ਸਰਾਇ ਰੋਹਿਲਾ ਰੇਲਵੇ ਸਟੇਸ਼ਨ ਤੋਂ ਮੀਤੀ 18-01-2021 ਨੂੰ ਰਾਤੀਂ 8:40 ਤੇ ਗੱਡੀ ਸੰਖਿਆ 05013 ਰਾਹੀਂ ਹੋਈ ਜਿਸ ਨੇ ਮੈਨੂੰ ਅਗਲੇ ਦਿਨ ਸਵੇਰੇ 3 ਵੱਜੇ ਰੁਦਰਪੁਰ ਸਿੱਟੀ ਲਾ ਦਿੱਤਾ ਊਥੋ ਮੈਂ ਰੁਦਰਪੁਰ ਸਿੱਟੀ ਵਿੱਚ ਸੁਸ਼ੋਭਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਚਲਾ ਗਿਆ ਅਤੇ ਪ੍ਰਬੰਧਕਾਂ ਪਾਸੋਂ ਕਮਰਾ ਲੈ ਊਥੇ ਹੀ ਆਰਾਮ ਕੀਤਾ।
ਰਦਰਪੁਰ ਸਿੱਟੀ ਦੇ ਸਰਕਾਰੀ ਬਸ ਸਟੈਂਡ ਤੋਂ ਕਰੀਬ 2 ਵੱਜੇ ਮੈਂ ਪਿਥੋਰਾਗੜ ਜਾਣ ਵਾਲੀ ਬਸ ਵਿੱਚ ਸਵਾਰ ਹੋ ਗਿਆ ਤੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਪਹਿਲਾਂ ਰਸਤੇ ਵਿਚ ਪੈਨ ਵਾਲੇ ਕਿਛਾ ਕਸਬੇ ਵਿੱਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਨਾਨਕਪੁਰੀ ਸਾਹਿਬ ਜੀ ਦੇ ਵਿ ਦਰਸ਼ਨ ਕਰਦੇ ਜਾਵਾਂ ਤੇ ਮੈਂ ਕੰਡਕਟਰ ਸਾਹਿਬ ਕੋਲੋਂ ਕਿਛਾ ਦਿ ਟਿਕਟ ਲੈ ਲਈ ਅਤੇ ਕਰੀਬ 2:30 ਵਜੇ ਮੈਂ ਕਿਛਾ ਬਾਈ ਪਾਸ ਤੇ ਸਰਦਾਰ ਫੋਜਾਂ ਸਿੰਘ ਗੇਟ ਪਾਸ ਉਤਰ ਗਿਆ। ਉਥੋਂ ਗੁਰਦੁਆਰਾ ਸਾਹਿਬ ਕਰੀਬ 10 ਕਿਲੋਮੀਟਰ ਦੂਰ ਹੈ ਮੈਂ ਬੈਟਰੀ ਵਾਲੇ ਰਿਕਸ਼ੇ ਵਿੱਚ ਸਵਾਰ ਹੋ ਗੁਰਦੁਆਰਾ ਸਾਹਿਬ ਪੂਜ ਗਿਆ ਇਹ ਉਹ ਅਸਥਾਨ ਹੈ ਜੀ ਜਿਥੇ ਰੋਹਿਲਾ ਪਠਾਨਾ ਨੇ ਗੁਰੂੂ ਮਹਾਰਾਜ ਨੂੰ ਦੋੋ ਘੋੋੋੜਿਆ ਦੇ ਮੂਲ ਬਦਲੇ ਵੇਚ ਦਿੱਤਾ ਸੀ ਜਦ ਗੁਰੂ ਮਹਾਰਾਜ ਦੀ ਰਹਿਮਤ ਨਾਲ ਚੱਕੀਆਂ ਆਪ ਚਲਨ ਲਗ ਪਈਆਂ ਸੂਕਾ ਬਾਗ ਹਰਾ ਹੋ ਗਿਆ ਤੇ ਊਹ ਸਮਝ ਗਏ ਕਿ ਗੁਰੂ ਮਹਾਰਾਜ ਜੀ ਕੋਈ ਵਲੀ ਹਨ ਅਤੇ ਉਹ ਗੁਰੂ ਮਹਾਰਾਜ ਜੀ ਦੇ ਚਰਨੀਂ ਪੈ ਗਏ।
ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਮਗਰੋਂ ਮੈਂ ਮੂੜ ਕਿਛਾ ਬਾਈ ਪਾਸ ਆ ਗਿਆ ਉਥੋਂ ਕਰੀਬ 4 ਵੱਜੇ ਮੈਂ ਨਾਨਕਮਤਾ ਸਾਹਿਬ ਵਲ ਜਾਣ ਵਾਲੀ ਪ੍ਰਾਈਵੇਟ ਬਸ ਵਿੱਚ ਸਵਾਰ ਹੋ ਗਿਆ ਬਸ ਨੇ ਕਰੀਬ 5:30 ਤੇ ਮੈਨੂੰ ਗੁਰਦੁਆਰਾ ਸਾਹਿਬ ਅੱਗੇ ਉਤਾਰ ਦਿੱਤਾ। ਗੁਰਦੁਆਰਾਾ ਦੇ ਪੈਦਲ ਰਸਤੇੇ ਵਿੱਚ ਹੀ ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ ਵੀ ਸੁਸ਼ੋਭਿਤ ਹੈ।
ਗੁਰਦੁਆਰਾ ਨਾਨਕਮੱਤਾ ਸਾਹਿਬ ਜੀ ਦੇ ਦਰਸ਼ਨ ਕਰਦੇ ਕਰਦੇ ਸ਼ਾਮ ਪੈ ਗਈ ਜਿਸ ਕਾਰਨ ਮੈਂ ਬਾਉਲੀ ਸਾਹਿਬ ਜੀ ਅਤੇ ਨਾਨਕ ਸਾਗਰ ਡੈਮ ਜੋ ਕੀ ਗੁਰਦੁਆਰਾ ਸਾਹਿਬ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਦੇ ਢੰਗ ਨਾਲ ਦਰਸ਼ਨ ਨਹੀਂ ਕਰ ਸਕਿਆ
ਸ਼ਾਮੀ ਕਰੀਬ 7 ਵਜੇ ਮੈਂ ਵਾਪਿਸ ਰੁਦਰਪੁਰ ਸਿੱਟੀ ਜਾਣ ਵਾਲੀ ਬੱਸ ਵਿੱਚ ਸਵਾਰ ਹੋ ਗਿਆ ਜਿਸ ਨੇ ਕਰੀਬ 9 ਵਜੇ ਰਾਤੀਂ ਮੈਨੂੰ ਰੁਦਰਪੁਰ ਸਿੱਟੀ ਉਤਾਰ ਦਿੱਤਾ ਉਥੋਂ ਮੈਂ ਬੈਟਰੀ ਵਾਲਾ ਰਿਕਸ਼ਾ ਫੜ ਸਟੇਸ਼ਨ ਪੂਜ ਗਿਆ ਅਤੇ ਰਾਤੀਂ 10 ਵਜੇ ਦੀ ਗੱਡੀ ਫੜ ਅਗਲੇ ਦਿਨ ਮਿਤੀ 20-01-2021 ਨੂੰ ਮਨੇਹਰੇ 5 ਵਜੇ ਦਿੱਲੀ ਪਰਤ ਆਇਆ।
ਗੁਰਦੁਆਰਾ ਸਾਹਿਬ ਜੀ ਦੀ ਯਾਤਰਾ ਦਾ ਵਿਡੀਔ ਦਰਸ਼ਨ ਕਰੋ ਜੀ
Youtube Link➡https://youtu.be/xhPw9brx9hU
Comments
Post a Comment